ਸੰਗੀਤ ਦੀ ਦੁਨੀਆ ਵਿੱਚ ਬਹੁਤ ਹੀ ਰਸ ਭਿੰਨੀ, ਦਿਲ ਵਿੱਚ ਲਹਿ ਜਾਣ ਵਾਲੀ, ਦਰਦ ਭਰੀ, ਸੁਰੀਲੀ ਅਵਾਜ਼ ਦੇ ਮਾਲਕ "ਰਾਣਾ ਗਿੱਲ" ਦੀ ਪਲੇਠੀ ਧਾਰਮਿਕ ਹਿੰਦੀ ਐਲਬਮ ਹੁਣ ਰਿਲੀਜ਼ ਹੋ ਚੁੱਕੀ ਹੈ। "ਸਾਈਂ ਤੇਰੇ ਹਜ਼ਾਰੋਂ ਨਾਮ" ਹੇਠ, 'ਸਾਈਂ' ਲੋਗੋ ਹੇਠ ਸਾਈਂ ਬਾਬਾ ਦੇ ਇੱਕ ਸ਼ਰਧਾਲੂ ਵਲੋਂ ਇਹ ਐਲਬਮ ਸਰੋਤਿਆਂ ਦੇ ਸਨਮੁੱਖ ਪੇਸ਼ ਕੀਤੀ ਗਈ ਹੈ ਜਿਸ ਦਾ ਦੇਸ਼ਾਂ ਵਿਦੇਸ਼ਾਂ ਦੇ ਸਰੋਤਿਆਂ ਵਲੋਂ ਭਰਪੂਰ ਸਹਿਯੋਗ ਕੀਤਾ ਜਾ ਰਿਹਾ ਹੈ। ਇਹ ਐਲਬਮ "ਸ਼ਿਰੜੀ ਵਾਲੇ ਸਾਈਂ ਬਾਬਾ ਜੀ" ਨੂੰ ਸ਼ਰਧਾਂਜਲੀ ਵਜੋਂ ਪੇਸ਼ ਕੀਤਾ ਗਿਆ ਹੈ। ਇਸ ਐਲਬਮ ਤੋਂ ਜੋ ਵੀ ਪੈਸਾ ਇਕੱਤਰ ਹੋਇਆ ਉਸ ਨੂੰ ਸਿਰਫ ਹੋਰ ਐਲਬਮਜ਼ ਬਣਾ ਕੇ ਬਾਬਾ ਜੀ ਦੇ ਸ਼ਰਧਾਲੂਆਂ ਤੱਕ ਪੁੱਜਦਾ ਕੀਤਾ ਜਾਵੇਗਾ। ਹੋਰ ਜਾਣਕਾਰੀ ਹੇਠਾਂ ਦਿੱਤੇ ਨੰਬਰ ਤੇ ਜਾਂ ਈਮੇਲ ਤੇ ਪ੍ਰਾਪਤ ਕੀਤੀ ਜਾ ਸਕਦੀ ਹੈ:
ਫੋਨ ਨੰਬਰ: 604 537 4199
ਈਮੇਲ : ranagill2007@gmail.com
or
No comments:
Post a Comment